
ਇਸ ਮੀਟਿੰਗ ਵਿੱਚ ਬਾਲ ਭਲਾਈ ਕਮੇਟੀ ਦੇ ਕੇਸਾਂ ਦਾ ਰਿਵਿਊ ਕੀਤਾ ਗਿਆ। ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਉਹਨਾਂ ਦੇ ਵਿਭਾਗ ਵੱਲੋਂ ਚਲ ਰਹੀ ਸਪੱਸਰਸ਼ਿਪ ਅਤੇ ਫੋਸਟਰ ਕੇਅਰ ਸਕੀਮ ਦਾ ਵੱਧ ਤੋਂ ਵੱਧ ਬੱਚਿਆਂ ਨੂੰ ਲਾਭ ਦੇਣ ਦੀ ਹਦਾਇਤ ਦਿੱਤੀ ਗਈ।ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਡਾਕਟਰ ਸ਼ਿਵਾਨੀ ਨਾਗਪਾਲ, ਤਹਿਸੀਲਦਾਰ ਚੋਣਾ ਸ੍ਰੀ ਹਰਬੰਸ ਸਿੰਘ, ਬਾਲ ਭਲਾਈ ਕਮੇਟੀ ਮੈਂਬਰਜ਼, ਸ੍ਰੀ ਮੁਨੀਸ਼ ਵਰਮਾ, ਸ੍ਰੀ ਅਮਰਜੀਤ ਸਿੰਘ, ਸ੍ਰੀ ਸੰਜੀਵ ਗੁਪਤਾ ਅਤੇ ਵੱਖ-ਵੱਖ ਅਧਿਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਪ੍ਰਧਾਨ ਡਾਕਟਰ ਨਰੇਸ਼ ਪਰੂਥੀ ਵੀ ਹਾਜ਼ਰ ਸਨ।
