Site icon Bhoomika Bharat News

Toll Plazas Free: ਪੰਜਾਬ ਦੇ ਸਾਰੇ ਟੌਲ ਪਲਾਜੇ 22 ਫਰਵਰੀ ਤੱਕ ਹੋਏ ਫਰੀ

Toll Plazas Free: 22 ਫਰਵਰੀ ਤੱਕ ਸਾਰੇ ਟੌਲ ਪਲਾਜ਼ੇ ਫਰੀ ਰਹਿਣਗੇ- ਕਿਸਾਨ ਜਥੇਬੰਦੀ ਉਗਰਾਹਾਂ

ਦਲਜੀਤ ਕੌਰ, ਚੰਡੀਗੜ੍ਹ

Toll Plazas Free: ਪੰਜਾਬ ਦੇ ਸਾਰੇ ਟੌਲ ਪਲਾਜੇ ਜਿਹੜੇ 17 ਅਤੇ 18 ਫਰਵਰੀ ਤੱਕ ਫਰੀ ਰੱਖਣ ਦਾ ਐਲਾਨ ਕਿਸਾਨ ਜਥੇਬੰਦੀ ਉਗਰਾਹਾਂ ਵਲੋਂ ਕੀਤਾ ਗਿਆ ਸੀ, ਹੁਣ ਤਾਜਾ ਜਾਣਕਾਰੀ ਇਹ ਮਿਲੀ ਹੈ ਕਿ, 22 ਫਰਵਰੀ ਤੱਕ ਸਾਰੇ ਟੌਲ ਪਲਾਜ਼ੇ ਫਰੀ ਰਹਿਣਗੇ।

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾ ਵੱਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਧਰਨੇ ਕੱਲ੍ਹ ਤੱਕ ਬਾਦਸਤੂਰ ਜਾਰੀ ਰਹਿਣਗੇ।

ਮੋਦੀ ਭਾਜਪਾ ਸਰਕਾਰ ਦੇ ਕਿਸਾਨ ਦੁਸ਼ਮਣ ਵਤੀਰੇ ਨੂੰ ਮੁੱਖ ਰੱਖਦਿਆਂ ਕੌਮੀ ਸੰਯੁਕਤ ਕਿਸਾਨ ਮੋਰਚੇ ਦਾ ਅੰਗ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਤਾਜ਼ਾ ਫ਼ੈਸਲੇ ਮੁਤਾਬਕ 20, 21 ਅਤੇ 22 ਫਰਵਰੀ ਨੂੰ ਪੰਜਾਬ ਦੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਸੂਬੇ ਤੱਕ ਸਾਰੇ ਭਾਜਪਾ ਆਗੂ ਅਤੇ ਸਾਂਸਦਾਂ ਵਿਧਾਇਕਾਂ ਦੇ ਘਰਾਂ ਅੱਗੇ ਦਿਨੇ ਰਾਤ ਰੋਸ ਧਰਨੇ ਲਾਏ ਜਾਣਗੇ ਅਤੇ ਸਾਰੇ ਟੌਲ ਮੁਕਤ ਕੀਤੇ ਜਾਣਗੇ।

Exit mobile version